Facebook 'ਤੇ ਸਿਫ਼ਾਰਸ਼ਾਂ ਕੀ ਹਨ?
ਲਿੰਕ ਕਾਪੀ ਕਰੋ
ਅਸੀਂ ਉਨ੍ਹਾਂ ਲੋਕਾਂ ਨੂੰ ਵਿਅਕਤੀਗਤ ਬਣਾਈਆਂ ਸਿਫ਼ਾਰਸ਼ਾਂ ਕਰਦੇ ਹਾਂ ਜੋ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹਨ, ਤਾਂ ਜੋ ਉਨ੍ਹਾਂ ਨੂੰ ਨਵੇਂ ਭਾਈਚਾਰਿਆਂ ਅਤੇ ਸਮੱਗਰੀ ਨੂੰ ਖੋਜਣ ਵਿੱਚ ਮਦਦ ਕੀਤੀ ਜਾ ਸਕੇ। Facebook ਅਤੇ Instagram ਦੋਨੋਂ ਸਮੱਗਰੀ, ਅਕਾਊਂਟ ਅਤੇ ਇਕਾਈਆਂ (ਜਿਵੇਂ ਕਿ ਪੇਜ, ਗਰੁੱਪ ਜਾਂ ਇਵੈਂਟ) ਦੀ ਸਿਫ਼ਾਰਸ਼ ਕਰ ਸਕਦੇ ਹਨ, ਜਿਨ੍ਹਾਂ ਨੂੰ ਲੋਕਾਂ ਨੂੰ ਨੇ ਪਹਿਲਾਂ ਹੀ ਫਾਲੋ ਨਾ ਕੀਤਾ ਹੋਵੇ। ਸਾਡੇ ਸਿਫ਼ਾਰਸ਼ਾਂ ਦੇ ਅਨੁਭਵਾਂ ਦੀਆਂ ਕੁਝ ਉਦਾਹਰਨਾਂ ਵਿੱਚ 'ਉਹ ਪੇਜ ਜਿਨ੍ਹਾਂ ਨੂੰ ਸ਼ਾਇਦ ਤੁਸੀਂ ਲਾਈਕ ਕਰੋ', ਫ਼ੀਡ ਵਿੱਚ "ਤੁਹਾਡੇ ਲਈ ਸੁਝਾਏ ਗਏ" ਪੋਸਟਾਂ, ਉਹ ਲੋਕ ਜਿਨ੍ਹਾਂ ਨੂੰ ਸ਼ਾਇਦ ਤੁਸੀਂ ਜਾਣਦੇ ਹੋ, ਜਾਂ ਉਹ ਗਰੁੱਪ ਜਿਨ੍ਹਾਂ ਵਿੱਚ ਤੁਹਾਨੂੰ ਸ਼ਾਮਲ ਹੋਣਾ ਚਾਹੀਦਾ ਹੈ, ਸ਼ਾਮਲ ਹਨ। ਹੋ ਸਕਦਾ ਹੈ ਕਿ ਕੁਝ ਇਕਾਈਆਂ ਦੀ ਰੁਝੇਵਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਫ਼ੀਚਰਾਂ ਤੱਕ ਸੀਮਤ ਐਕਸੈਸ ਹੋਵੇ ਜਾਂ ਐਕਸੈਸ ਨਾ ਹੋਵੇ, ਅਤੇ ਹੋ ਸਕਦਾ ਹੈ ਕਿ ਹੋਰ ਇਕਾਈਆਂ ਵਾਂਗ Facebook 'ਤੇ ਵਿਆਪਕ ਤੌਰ 'ਤੇ ਸਿਫ਼ਾਰਸ਼ ਨਾ ਕੀਤੀ ਜਾਵੇ।
ਸਾਡਾ ਟੀਚਾ ਸਿਫ਼ਾਰਸ਼ਾਂ ਕਰਨਾ ਹੈ ਜੋ ਉਨ੍ਹਾਂ ਨੂੰ ਦੇਖਣ ਵਾਲੇ ਹਰੇਕ ਵਿਅਕਤੀ ਲਈ ਢੁਕਵੀਂ ਅਤੇ ਲਾਹੇਵੰਦ ਹੋਣ। ਅਸੀਂ ਸਿਫ਼ਾਰਸ਼ਾਂ ਨੂੰ ਵਿਅਕਤੀਗਤ ਬਣਾ ਕੇ ਆਪਣੇ ਟੀਚੇ 'ਤੇ ਕੰਮ ਕਰਦੇ ਹਾਂ, ਜਿਸਦਾ ਮਤਲਬ ਹੈ ਹਰੇਕ ਵਿਅਕਤੀ ਲਈ ਵਿਲੱਖਣ ਸਿਫ਼ਾਰਸ਼ਾਂ ਬਣਾਉਣਾ। ਉਦਾਹਰਨ ਲਈ, ਜੇ ਤੁਹਾਡੇ ਅਤੇ ਕਿਸੇ ਹੋਰ ਵਿਅਕਤੀ ਦੇ ਸਮਾਨ Facebook ਦੋਸਤ ਹਨ, ਤਾਂ ਅਸੀਂ ਤੁਹਾਨੂੰ ਇੱਕ ਸੰਭਾਵੀ ਨਵੇਂ ਦੋਸਤ ਵਜੋਂ ਉਸ ਵਿਅਕਤੀ ਦਾ ਸੁਝਾਅ ਦੇ ਸਕਦੇ ਹਾਂ।
Facebook ਆਪਣੀਆਂ ਸਿਫ਼ਾਰਸ਼ਾਂ ਲਈ ਕਿਹੜੇ ਬੇਸਲਾਈਨ ਮਾਪਦੰਡਾਂ ਨੂੰ ਬਰਕਰਾਰ ਰੱਖਦਾ ਹੈ?
Facebook 'ਤੇ, ਸਾਡੇ ਕੋਲ ਇਸ ਬਾਰੇ ਗਾਈਡਲਾਈਨਾਂ ਹਨ, ਕਿ ਅਸੀਂ ਲੋਕਾਂ ਨੂੰ ਕਿਹੜੀ ਸਮੱਗਰੀ ਦੀ ਸਿਫ਼ਾਰਸ਼ ਕਰਾਂਗੇ। ਉਹ ਗਾਈਡਲਾਈਨਾਂ ਉਸ ਰਣਨੀਤੀ ਵਿੱਚ ਫਿੱਟ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਅਸੀਂ 2016 ਤੋਂ Facebook 'ਤੇ ਸਮੱਸਿਆ ਵਾਲੀ ਸਮੱਗਰੀ ਨੂੰ ਪ੍ਰਬੰਧਿਤ ਕਰਨ ਲਈ ਕੀਤੀ ਹੈ, ਜਿਸਨੂੰ "ਹਟਾਓ, ਘਟਾਓ ਅਤੇ ਸੂਚਿਤ ਕਰੋ" ਕਿਹਾ ਜਾਂਦਾ ਹੈ। ਇਸ ਰਣਨੀਤੀ ਵਿੱਚ ਸਾਡੀਆਂ ਭਾਈਚਾਰਕ ਮਿਆਰਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾਉਣਾ, ਸਾਡੀਆਂ ਮਿਆਰਾਂ ਦੀ ਉਲੰਘਣਾ ਨਾ ਕਰਨ ਵਾਲੀ ਸਮੱਸਿਆ ਵਾਲੀ ਸਮੱਗਰੀ ਦੇ ਪ੍ਰਸਾਰ ਨੂੰ ਘਟਾਉਣਾ, ਅਤੇ ਲੋਕਾਂ ਨੂੰ ਵਧੀਕ ਜਾਣਕਾਰੀ ਨਾਲ ਸੂਚਿਤ ਕਰਨਾ ਸ਼ਾਮਲ ਹੈ, ਤਾਂ ਜੋ ਉਹ ਇਹ ਚੁਣ ਸਕਣ ਕਿ ਕਿਸ 'ਤੇ ਕਲਿੱਕ ਕਰਨਾ ਹੈ, ਕੀ ਪੜ੍ਹਨਾ ਹੈ ਜਾਂ ਕੀ ਸਾਂਝਾ ਕਰਨਾ ਹੈ। Facebook 'ਤੇ ਸਾਡੇ "ਘਟਾਓ" ਦੇ ਕੰਮ ਦੀ ਚਰਚਾ ਅਕਸਰ ਫ਼ੀਡ ਅਤੇ ਸਾਡੇ ਵੱਲੋਂ ਇਸ ਅੰਦਰ ਪੋਸਟਾਂ ਨੂੰ ਦਰਜਾ ਦੇਣ ਦੇ ਤਰੀਕੇ 'ਤੇ ਕੇਂਦਰਿਤ ਹੁੰਦੀ ਹੈ। ਹਾਲਾਂਕਿ, ਸਾਡੀਆਂ ਸਿਫ਼ਾਰਸ਼ਾਂ ਸੰਬੰਧੀ ਗਾਈਡਲਾਈਨਾਂ ਇੱਕ ਹੋਰ ਮਹੱਤਵਪੂਰਨ ਟੂਲ ਹਨ ਜਿਸਦੀ ਵਰਤੋਂ ਅਸੀਂ ਆਪਣੇ ਪਲੇਟਫ਼ਾਰਮ 'ਤੇ ਸਮੱਸਿਆ ਵਾਲੀ ਸਮੱਗਰੀ ਦੇ ਪ੍ਰਸਾਰ ਨੂੰ ਘਟਾਉਣ ਲਈ ਕਰਦੇ ਹਾਂ।
ਸਾਡੀਆਂ ਸਿਫ਼ਾਰਸ਼ਾਂ ਸੰਬੰਧੀ ਗਾਈਡਲਾਈਨਾਂ ਰਾਹੀਂ, ਅਸੀਂ ਅਜਿਹੀਆਂ ਸਿਫ਼ਾਰਸ਼ਾਂ ਕਰਨ ਤੋਂ ਗੁਰੇਜ਼ ਕਰਨ ਲਈ ਕੰਮ ਕਰਦੇ ਹਾਂ, ਜੋ ਘੱਟ-ਗੁਣਵੱਤਾ, ਇਤਰਾਜ਼ਯੋਗ ਜਾਂ ਖ਼ਾਸ ਤੌਰ 'ਤੇ ਸੰਵੇਦਨਸ਼ੀਲ ਹੋ ਸਕਦੀਆਂ ਹਨ, ਅਤੇ ਅਸੀਂ ਅਜਿਹੀਆਂ ਸਿਫ਼ਾਰਸ਼ਾਂ ਤੋਂ ਵੀ ਗੁਰੇਜ਼ ਕਰਦੇ ਹਾਂ ਜੋ ਨੌਜਵਾਨ ਦਰਸ਼ਕਾਂ ਲਈ ਅਢੁਕਵੀਆਂ ਹੋ ਸਕਦੀਆਂ ਹਨ। ਸਾਡੀਆਂ ਸਿਫ਼ਾਰਸ਼ਾਂ ਸੰਬੰਧੀ ਗਾਈਡਲਾਈਨਾਂ ਨੂੰ ਸਾਡੀਆਂ ਭਾਈਚਾਰਕ ਮਿਆਰਾਂ ਨਾਲੋਂ ਉੱਚਾ ਮਿਆਰ ਬਣਾਈ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ, ਕਿਉਂਕਿ ਸਿਫ਼ਾਰਸ਼ ਕੀਤੀ ਸਮੱਗਰੀ ਅਤੇ ਕਨੈਕਸ਼ਨ ਉਨ੍ਹਾਂ ਅਕਾਊਂਟਾਂ ਜਾਂ ਇਕਾਈਆਂ ਦੇ ਹਨ ਜਿਨ੍ਹਾਂ ਨੂੰ ਤੁਸੀਂ ਫਾਲੋ ਕਰਨ ਨਹੀਂ ਚੁਣਿਆ ਹੈ। ਇਸ ਲਈ, ਸਾਡੇ ਪਲੇਟਫ਼ਾਰਮ 'ਤੇ ਇਜਾਜ਼ਤ ਦਿੱਤੀ ਸਾਰੀ ਸਮੱਗਰੀ ਸਿਫ਼ਾਰਸ਼ ਕਰਨ ਲਈ ਯੋਗ ਨਹੀਂ ਹੋਵੇਗੀ।
ਇਨ੍ਹਾਂ ਗਾਈਡਲਾਈਨਾਂ ਦਾ ਵਿਕਾਸ ਕਰਨ ਵਿੱਚ, ਅਸੀਂ ਸਿਫ਼ਾਰਿਸ਼ਕਰਤਾ ਸਿਸਟਮਾਂ, ਪ੍ਰਗਟਾਵੇ, ਸੁਰੱਖਿਆ, ਅਤੇ ਡਿਜੀਟਲ ਅਧਿਕਾਰਾਂ ਵਿੱਚ ਮਾਹਰ 50 ਪ੍ਰਮੁੱਖ ਮਾਹਰਾਂ ਤੋਂ ਇਨਪੁਟ ਮੰਗੀ। ਉਹ ਸਲਾਹਾਂ ਇਨ੍ਹਾਂ ਗਾਈਡਲਾਈਨਾਂ ਨੂੰ ਬਿਹਤਰ ਬਣਾਉਣ ਅਤੇ ਲੋਕਾਂ ਨੂੰ ਸਾਡੇ ਪਲੇਟਫ਼ਾਰਮ 'ਤੇ ਸਿਫ਼ਾਰਸ਼ਾਂ ਪ੍ਰਾਪਤ ਕਰਨ 'ਤੇ ਸੁਰੱਖਿਅਤ ਅਤੇ ਸਕਾਰਾਤਮਕ ਅਨੁਭਵ ਪ੍ਰਦਾਨ ਕਰਨ ਲਈ ਸਾਡੇ ਲਗਾਤਾਰ ਯਤਨਾਂ ਦਾ ਹਿੱਸਾ ਹਨ।
ਅਸੀਂ ਤੁਹਾਨੂੰ ਅਜਿਹੀ ਸਮੱਗਰੀ, ਅਕਾਊਂਟਾਂ ਅਤੇ ਇਕਾਈਆਂ ਦੀਆਂ ਕਿਸਮਾਂ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਦੀ ਅਸੀਂ ਸਿਫ਼ਾਰਸ਼ ਕਰਨ ਤੋਂ ਗੁਰੇਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਡੇ ਭਾਈਚਾਰੇ ਨੂੰ ਵਧੇਰੇ ਸੂਚਿਤ ਰੱਖਣ ਅਤੇ ਸਿਫ਼ਾਰਸ਼ਾਂ ਬਾਰੇ ਕੰਟੈਂਟ ਕ੍ਰੀਏਟਰਾਂ ਲਈ ਮਾਰਗਦਰਸ਼ਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਸਮੱਗਰੀ ਸੰਬੰਧੀ ਸਿਫ਼ਾਰਸ਼ਾਂ
ਸਮੱਗਰੀ ਦੀਆਂ ਅਜਿਹੀਆਂ ਪੰਜ ਸ਼੍ਰੇਣੀਆਂ ਹਨ ਜਿਨ੍ਹਾਂ ਦੀ ਸਾਡੇ ਪਲੇਟਫ਼ਾਰਮਾਂ 'ਤੇ ਮਨਜ਼ੂਰੀ ਹੈ, ਪਰ ਇਹ ਸਿਫ਼ਾਰਸ਼ਾਂ ਕਰਨ ਲਈ ਯੋਗ ਨਹੀਂ ਹੋ ਸਕਦੀਆਂ। ਇਹ ਸ਼੍ਰੇਣੀਆਂ ਹੇਠਾਂ ਸੂਚੀਬੱਧ ਕੀਤੀਆਂ ਗਈਆਂ ਹਨ, ਜਿਵੇਂ ਕਿ ਹਰੇਕ ਸ਼੍ਰੇਣੀ ਵਿੱਚ ਸਮੱਗਰੀ ਦੀਆਂ ਕੁਝ ਉਦਾਹਰਣਾਂ ਵੀ ਦਿੱਤੀਆਂ ਗਈਆਂ ਹਨ।
ਅਜਿਹੀ ਸਮੱਗਰੀ ਜੋ ਇੱਕ ਸੁਰੱਖਿਅਤ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦੀ ਸਾਡੀ ਯੋਗਤਾ ਵਿੱਚ ਰੁਕਾਵਟ ਪਾਉਂਦੀ ਹੈ, ਜਿਵੇਂ ਕਿ:
- ਅਜਿਹੀ ਸਮੱਗਰੀ ਜੋ ਖੁਦ ਨੂੰ ਨੁਕਸਾਨ ਪਹੁੰਚਾਉਣ, ਖੁਦਕੁਸ਼ੀ, ਜਾਂ ਖਾਣ-ਪੀਣ ਦੇ ਵਿਕਾਰਾਂ ਬਾਰੇ ਚਰਚਾ ਕਰਦੀ ਹੈ, ਇਸਦੇ ਨਾਲ ਹੀ ਉਹ ਸਮੱਗਰੀ ਜੋ ਮੌਤ ਜਾਂ ਉਦਾਸੀ ਦੇ ਆਲੇ-ਦੁਆਲੇ ਦੇ ਵਿਸ਼ਿਆਂ ਨੂੰ ਦਰਸਾਉਂਦੀ ਹੈ ਜਾਂ ਅਜਿਹੀਆਂ ਗੱਲਾਂ ਨੂੰ ਆਮ ਦੱਸਦੀ ਹੈ। (ਅਸੀਂ ਖੁਦਕੁਸ਼ੀ ਜਾਂ ਖੁਦ ਨੂੰ ਨੁਕਸਾਨ ਪਹੁਚਾਉਣ ਜਾਂ ਕਿਸੇ ਵੀ ਗ੍ਰਾਫ਼ੀਕ ਚਿੱਤਰਨ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਨੂੰ ਹਟਾ ਦਿੰਦੇ ਹਾਂ।)
- ਅਜਿਹੀ ਸਮੱਗਰੀ ਜੋ ਹਿੰਸਾ ਨੂੰ ਦਰਸਾ ਸਕਦੀ ਹੈ, ਜਿਵੇਂ ਕਿ ਲੋਕਾਂ ਦਾ ਲੜਨਾ। (ਅਸੀਂ ਗ੍ਰਾਫ਼ਿਕ ਤੌਰ 'ਤੇ ਹਿੰਸਕ ਸਮੱਗਰੀ ਨੂੰ ਹਟਾਉਂਦੇ ਹਾਂ।)
- ਅਜਿਹੀ ਸਮੱਗਰੀ ਜੋ ਜਿਨਸੀ ਤੌਰ 'ਤੇ ਅਸ਼ਲੀਲ ਜਾਂ ਭੜਕਾਊ ਹੋ ਸਕਦੀ ਹੈ, ਜਿਵੇਂ ਕਿ ਆਰ-ਪਾਰ ਕੱਪੜਿਆਂ ਵਿੱਚ ਲੋਕਾਂ ਦੀਆਂ ਤਸਵੀਰਾਂ। (ਅਸੀਂ ਬਾਲਗ ਨੰਗੇਜ਼ ਜਾਂ ਜਿਨਸੀ ਗਤੀਵਿਧੀ ਵਾਲੀ ਸਮੱਗਰੀ ਨੂੰ ਹਟਾਉਂਦੇ ਹਾਂ।)
- ਅਜਿਹੀ ਸਮੱਗਰੀ ਜੋ ਕੁਝ ਨਿਯਮਤ ਉਤਪਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੀ ਹੈ, ਜਿਵੇਂ ਕਿ ਤੰਬਾਕੂ ਜਾਂ ਵੇਪਿੰਗ ਉਤਪਾਦ, ਬਾਲਗ ਉਤਪਾਦ ਅਤੇ ਸੇਵਾਵਾਂ, ਜਾਂ ਫਾਰਮਾਸਿਊਟੀਕਲ ਦਵਾਈਆਂ। (ਅਸੀਂ ਅਜਿਹੀ ਸਮੱਗਰੀ ਨੂੰ ਹਟਾ ਦਿੰਦੇ ਹਾਂ ਜੋ ਸਭ ਤੋਂ ਵੱਧ ਨਿਯਮਤ ਸਮੱਗਰੀ ਨੂੰ ਵੇਚਣ ਜਾਂ ਇਸਦਾ ਵਪਾਰ ਕਰਨ ਦੀ ਕੋਸ਼ਿਸ਼ ਕਰਦੀ ਹੈ।)
- ਕਿਸੇ ਵੀ ਸਿਫ਼ਾਰਸ਼ ਨਾ ਕਰਨਯੋਗ ਅਕਾਊਂਟ ਜਾਂ ਇਕਾਈ ਵੱਲੋਂ ਸਾਂਝੀ ਕੀਤੀ ਸਮੱਗਰੀ (ਉਦਾਹਰਨ ਲਈ, ਹੇਠਾਂ ਦੱਸੇ ਮੁਤਾਬਕ ਗਰੁੱਪ ਜਾਂ ਪੇਜ)।
ਸਿਹਤ ਜਾਂ ਵਿੱਤ ਬਾਰੇ ਸੰਵੇਦਨਸ਼ੀਲ ਜਾਂ ਘੱਟ ਕੁਆਲਿਟੀ ਵਾਲੀ ਸਮੱਗਰੀ, ਜਿਵੇਂ ਕਿ:
- ਅਜਿਹੀ ਸਮੱਗਰੀ ਜੋ ਕਾਸਮੈਟਿਕ ਪ੍ਰਕਿਰਿਆਵਾਂ ਨੂੰ ਉਤਸ਼ਾਹਿਤ ਕਰਦੀ ਹੈ ਜਾਂ ਦਰਸਾਉਂਦੀ ਹੈ।
- ਅਸਾਧਾਰਨ ਸਿਹਤ ਦਾਅਵਿਆਂ ਵਾਲੀ ਸਮੱਗਰੀ, ਜਿਵੇਂ ਕਿ "ਚਮਤਕਾਰੀ ਇਲਾਜ"।
- ਸਿਹਤ-ਸੰਬੰਧੀ ਦਾਅਵਿਆਂ ਦੇ ਆਧਾਰ 'ਤੇ ਉਤਪਾਦਾਂ ਜਾਂ ਸੇਵਾਵਾਂ ਨੂੰ ਵੇਚਣ ਦੀ ਕੋਸ਼ਿਸ਼ ਕਰਨ ਵਾਲੀ ਸਮੱਗਰੀ, ਜਿਵੇਂ ਕਿ ਕਿਸੇ ਵਿਅਕਤੀ ਦਾ ਭਾਰ ਘਟਾਉਣ ਵਿੱਚ ਮਦਦ ਕਰਨ ਲਈ ਸਪਲੀਮੈਂਟ ਦਾ ਪ੍ਰਚਾਰ ਕਰਨਾ।
- ਅਜਿਹੀ ਸਮੱਗਰੀ ਜੋ ਗੁੰਮਰਾਹਕੁੰਨ ਜਾਂ ਧੋਖੇ ਵਾਲੇ ਵਪਾਰਕ ਮਾਡਲਾਂ ਨੂੰ ਉਤਸ਼ਾਹਿਤ ਕਰਦੀ ਹੈ, ਜਿਵੇਂ ਕਿ ਪੇ-ਡੇ ਲੋਨ ਜਾਂ "ਜੋਖਮ-ਮੁਕਤ" ਨਿਵੇਸ਼।
ਉਹ ਸਮੱਗਰੀ ਜਿਸ ਬਾਰੇ ਯੂਜ਼ਰ ਸਾਨੂੰ ਵਿਆਪਕ ਤੌਰ 'ਤੇ ਦੱਸਦੇ ਹਨ ਕਿ ਉਹ ਪਸੰਦ ਨਹੀਂ ਹੈ, ਜਿਵੇਂ ਕਿ:
- ਅਜਿਹੀ ਸਮੱਗਰੀ ਜਿਸ ਵਿੱਚ ਕਲਿੱਕਬੇਟ ਸ਼ਾਮਲ ਹੋਵੇ।
- ਅਜਿਹੀ ਸਮੱਗਰੀ ਜਿਸ ਵਿੱਚ ਰੁਝੇਵਾਂ ਵਧਾਉਣ ਵਾਲੀ ਸਮੱਗਰੀ ਸ਼ਾਮਲ ਹੋਵੇ।
- ਅਜਿਹੀ ਸਮੱਗਰੀ ਜੋ ਪ੍ਰਤੀਯੋਗਤਾ ਜਾਂ ਗਿਵਅਵੇ ਨੂੰ ਪ੍ਰੋਮੋਟ ਕਰੇ।
- ਅਜਿਹੀ ਸਮੱਗਰੀ ਜਿਸ ਵਿੱਚ ਘੱਟ-ਕੁਆਲਿਟੀ ਵਾਲੇ ਜਾਂ ਧੋਖੇਬਾਜ਼ ਲੈਂਡਿੰਗ ਪੇਜਾਂ ਜਾਂ ਡੋਮੇਨਾਂ ਦੇ ਲਿੰਕ ਸ਼ਾਮਲ ਹੁੰਦੇ ਹਨ, ਜਿਵੇਂ ਕਿ ਕਲਿੱਕ-ਥਰੂ ਜਾਂ ਖਤਰਨਾਕ ਇਸ਼ਤਿਹਾਰਾਂ ਨਾਲ ਭਰੇ ਲੈਂਡਿੰਗ ਪੇਜ।
ਘੱਟ-ਕੁਆਲਿਟੀ ਪ੍ਰਕਾਸ਼ਨ ਨਾਲ ਸੰਬੰਧਿਤ ਸਮੱਗਰੀ, ਜਿਵੇਂ ਕਿ:
- ਅਪ੍ਰਮਾਣਿਕ ਸਮੱਗਰੀ ਜੋ ਭੌਤਿਕ ਮੁੱਲ ਨੂੰ ਸ਼ਾਮਲ ਕੀਤੇ ਬਿਨਾਂ ਵੱਡੇ ਪੱਧਰ 'ਤੇ ਕਿਸੇ ਹੋਰ ਸਰੋਤ ਤੋਂ ਦੂਜੇ ਉਦੇਸ਼ ਲਈ ਵਰਤੋਂ ਕੀਤੀ ਜਾਂਦੀ ਹੈ।
- ਵੈੱਬ ਸਾਈਟਾਂ ਦੀ ਸਮੱਗਰੀ ਜਿਸਨੂੰ ਵੈੱਬ 'ਤੇ ਹੋਰ ਸਥਾਨਾਂ ਦੇ ਮੁਕਾਬਲੇ Facebook ਤੋਂ ਅਸੰਗਤ ਕਲਿੱਕ ਪ੍ਰਾਪਤ ਹੁੰਦੇ ਹਨ।
- ਅਜਿਹੀ ਖ਼ਬਰਾਂ ਵਾਲੀ ਸਮੱਗਰੀ ਜਿਸ ਵਿੱਚ ਲੇਖਕ ਜਾਂ ਪ੍ਰਕਾਸ਼ਕ ਦੇ ਸੰਪਾਦਕੀ ਸਟਾਫ ਬਾਰੇ ਪਾਰਦਰਸ਼ੀ ਜਾਣਕਾਰੀ ਸ਼ਾਮਲ ਨਾ ਹੋਵੇ।
ਗਲਤ ਜਾਂ ਗੁੰਮਰਾਹਕੁੰਨ ਸਮੱਗਰੀ, ਜਿਵੇਂ ਕਿ:
- ਅਜਿਹੀ ਸਮੱਗਰੀ ਵਿੱਚ ਅਜਿਹੇ ਦਾਅਵੇ ਸ਼ਾਮਲ ਹੋਣ ਜਿਨ੍ਹਾਂ ਦੇ ਗਲਤ ਹੋਣ ਬਾਰੇ ਸੁਤੰਤਰ ਤੱਥ-ਜਾਂਚਕਰਤਾਵਾਂ ਵੱਲੋਂ ਪਤਾ ਲਗਾਇਆ ਗਿਆ ਹੋਵੇ। (ਅਸੀਂ ਅਜਿਹੀ ਜਾਣਕਾਰੀ ਨੂੰ ਹਟਾ ਦਿੰਦੇ ਹਾਂ ਜਿਸ ਨਾਲ ਸਰੀਰਕ ਨੁਕਸਾਨ ਹੋ ਸਕਦਾ ਹੈ ਜਾਂ ਵੋਟਿੰਗ ਜ਼ਬਤ ਹੋ ਸਕਦੀ ਹੈ।)
- ਟੀਕੇ-ਸੰਬੰਧੀ ਗਲਤ ਜਾਣਕਾਰੀ ਜਿਸ ਨੂੰ ਪ੍ਰਮੁੱਖ ਵਿਸ਼ਵ ਸਿਹਤ ਸੰਸਥਾਵਾਂ ਵੱਲੋਂ ਵਿਆਪਕ ਤੌਰ 'ਤੇ ਖਾਰਜ ਗਿਆ ਹੈ।
- ਉਹ ਸਮੱਗਰੀ ਜੋ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੀ ਹੈ, ਜਿਵੇਂ ਕਿ ਕਿਸੇ ਵਿਅਕਤੀ ਵੱਲੋਂ ਜਾਅਲੀ ਆਈਡੀ ਦੀ ਵਰਤੋਂ ਕਰਨ ਬਾਰੇ ਪੋਸਟ ਸਾਂਝੀ ਕਰਨਾ। (ਅਸੀਂ ਧੋਖੇ ਵਾਲੇ ਦਸਤਾਵੇਜ਼ਾਂ ਨੂੰ ਵੇਚਣ ਦੀ ਕੋਸ਼ਿਸ਼ ਕਰਨ ਵਾਲੀ ਸਮੱਗਰੀ ਨੂੰ ਹਟਾ ਦਿੰਦੇ ਹਾਂ, ਜਿਵੇਂ ਡਾਕਟਰੀ ਤਜਵੀਜ਼ਾਂ)।
ਉੱਪਰ ਦੱਸੇ ਮੁਤਾਬਕ, ਅਸੀਂ Facebook 'ਤੇ ਨਾਬਾਲਗਾਂ ਨੂੰ ਕੁਝ ਖ਼ਾਸ ਤਰ੍ਹਾਂ ਦੀ ਸੰਵੇਦਨਸ਼ੀਲ ਸਮੱਗਰੀ ਦੀ ਸਿਫ਼ਾਰਸ਼ ਕਰਨ ਤੋਂ ਗੁਰੇਜ਼ ਲਈ ਵਧੀਕ ਕਦਮ ਚੁੱਕਦੇ ਹਾਂ। ਉਦਾਹਰਨ ਲਈ, ਅਸੀਂ ਆਪਣੇ ਸਿਸਟਮ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਨਾਬਾਲਗ ਯੂਜ਼ਰਾਂ ਨੂੰ ਅਲਕੋਹਲ ਦੀ ਵਿਕਰੀ ਜਾਂ ਵਰਤੋਂ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਦੀ ਸਿਫ਼ਾਰਸ਼ ਨਾ ਕੀਤੀ ਜਾ ਸਕੇ।
ਅਕਾਊਂਟ ਅਤੇ ਇਕਾਈ ਦੀਆਂ ਸਿਫ਼ਾਰਸ਼ਾਂ
ਅਸੀਂ ਅਜਿਹੇ ਅਕਾਊਂਟਾਂ (ਪ੍ਰੋਫ਼ਾਈਲਾਂ ਅਤੇ ਪੇਜ ਐਡਮਿਨਾਂ ਸਮੇਤ) ਜਾਂ ਇਕਾਈਆਂ (ਜਿਵੇਂ ਕਿ ਪੇਜ, ਗਰੁੱਪ, ਜਾਂ ਇਵੈਂਟ) ਦੀ ਸਿਫ਼ਾਰਸ਼ ਨਾ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੇ:
- ਹਾਲ ਹੀ ਵਿੱਚ Facebook ਦੀਆਂ ਭਾਈਚਾਰਕ ਮਿਆਰਾਂ ਦੀ ਉਲੰਘਣਾ ਕੀਤੀ ਹੋਵੇ। ਇਸ ਵਿੱਚ ਉਹ ਅਕਾਊਂਟ ਜਾਂ ਇਕਾਈਆਂ ਸ਼ਾਮਲ ਨਹੀਂ ਹਨ ਜਿਨ੍ਹਾਂ ਨੂੰ ਅਸੀਂ Facebook ਭਾਈਚਾਰਕ ਮਿਆਰਾਂ ਦੀ ਉਲੰਘਣਾ ਕਰਨ ਲਈ ਸਾਡੇ ਪਲੇਟਫ਼ਾਰਮਾਂ ਤੋਂ ਹਟਾ ਦਿੰਦੇ ਹਾਂ।
- ਵਾਰ-ਵਾਰ ਅਤੇ/ਜਾਂ ਹਾਲ ਹੀ ਵਿੱਚ ਅਜਿਹੀ ਸਮੱਗਰੀ ਸਾਂਝੀ ਕੀਤੀ ਹੋਵੇ (ਗਰੁੱਪ ਜਾਂ ਪੇਜਾਂ ਨਾਲ ਸੰਬੰਧਿਤ ਨਾਂ ਜਾਂ ਕਵਰ ਫ਼ੋਟੋਆਂ ਸਮੇਤ) ਜਿਸਨੂੰ ਅਸੀਂ ਉਪਰੋਕਤ ਸਮੱਗਰੀ ਸਿਫ਼ਾਰਸ਼ਾਂ ਦੇ ਸੈਕਸ਼ਨ ਵਿੱਚ ਦੱਸੀਆਂ ਸ਼੍ਰੇਣੀਆਂ ਵਿੱਚ ਸਿਫ਼ਾਰਸ਼ ਨਾ ਕਰਨ ਦੀ ਕੋਸ਼ਿਸ਼ ਕਰਦੇ ਹਾਂ।
- ਟੀਕੇ-ਸੰਬੰਧੀ ਗਲਤ ਜਾਣਕਾਰੀ ਨੂੰ ਵਾਰ-ਵਾਰ ਪੋਸਟ ਕੀਤਾ ਹੋਵੇ, ਜਿਸ ਨੂੰ ਪ੍ਰਮੁੱਖ ਵਿਸ਼ਵ ਸਿਹਤ ਸੰਸਥਾਵਾਂ ਵੱਲੋਂ ਵਿਆਪਕ ਤੌਰ 'ਤੇ ਖਾਰਜ ਗਿਆ ਹੈ।
- ਜੋ ਫਾਲੋਇੰਗ ਨੂੰ ਵਧਾਉਣ ਲਈ ਵਾਰ-ਵਾਰ ਗੁੰਮਰਾਹਕੁੰਨ ਪ੍ਰਕਿਰਿਆਵਾਂ ਵਿੱਚ ਸ਼ਾਮਲ ਹੋਏ ਹੋਣ, ਜਿਵੇਂ ਕਿ 'ਲਾਈਕ' ਨੂੰ ਖਰੀਦਣਾ।
- ਜਿਨ੍ਹਾਂ 'ਤੇ ਸਾਡੇ ਪਲੇਟਫਾਰਮਾਂ 'ਤੇ ਇਸ਼ਤਿਹਾਰ ਚਲਾਉਣ 'ਤੇ ਬੈਨ ਲੱਗਾ ਹੋਵੇ।
- ਸੁਤੰਤਰ ਤੀਜੀ ਧਿਰ ਦੇ ਤੱਥ-ਜਾਂਚਕਰਤਾਵਾਂ ਜਾਂ ਕੁਝ ਮਾਹਰ ਸੰਸਥਾਵਾਂ ਵੱਲੋਂ ਨਿਰਧਾਰਤ ਕੀਤੇ ਮੁਤਾਬਕ ਹਾਲ ਹੀ ਵਿੱਚ ਅਤੇ ਵਾਰ-ਵਾਰ ਝੂਠੀ ਜਾਣਕਾਰੀ ਪੋਸਟ ਕੀਤੀ ਹੋਵੇ।
- ਜੋ ਅਜਿਹੇ ਆਫ਼ਲਾਈਨ ਅੰਦੋਲਨਾਂ ਜਾਂ ਸੰਸਥਾਵਾਂ ਨਾਲ ਸੰਬੰਧਿਤ ਹੋਣ, ਜੋ ਹਿੰਸਾ ਨਾਲ ਜੁੜੇ ਹੋਏ ਹਨ।
ਅਸੀਂ ਲੋਕਾਂ ਨੂੰ ਇਸ ਬਾਰੇ ਸੂਚਿਤ ਕਰ ਸਕਦੇ ਹਾਂ ਜਦੋਂ ਉਹ ਕਿਸੇ ਅਜਿਹੀ ਸੰਸਥਾ ਨਾਲ ਜੁੜਨ ਵਾਲੇ ਹੋਣ ਜੋ ਉਪਰੋਕਤ ਕਿਸੇ ਵੀ ਮਾਪਦੰਡ ਨੂੰ ਪੂਰਾ ਕਰਦੀ ਹੈ, ਤਾਂ ਕਿ ਪੱਕਾ ਫ਼ੈਸਲੇ ਕਰਨ ਵਿੱਚ ਉਨ੍ਹਾਂ ਨੂੰ ਮਦਦ ਮਿਲ ਸਕੇ।
ਇਨ੍ਹਾਂ ਗਾਈਡਲਾਈਨਾਂ ਦਾ ਸਮਾਨ ਸੈੱਟ Instagram 'ਤੇ ਸਿਫ਼ਾਰਸ਼ਾਂ 'ਤੇ ਲਾਗੂ ਹੁੰਦਾ ਹੈ। ਉਹ ਗਾਈਡਲਾਈਨਾਂ Instagram ਮਦਦ ਕੇਂਦਰ ਵਿੱਚ ਮਿਲ ਸਕਦੀਆਂ ਹਨ।
Other ways to get help
Chat with Meta AI support assistant
Resolve issues, make changes and get support in real time
