ਉਨ੍ਹਾਂ ਲੋਕਾਂ ਲਈ ਜਾਣਕਾਰੀ, ਜੋ Meta ਦੇ ਉਤਪਾਦਾਂ ਦੀ ਵਰਤੋਂ ਨਹੀਂ ਕਰਦੇ
ਲਿੰਕ ਕਾਪੀ ਕਰੋ
ਜੇ ਸਾਨੂੰ ਤੁਹਾਡੇ ਯੂਜ਼ਰਾਂ ਤੋਂ Facebook, Messenger ਜਾਂ Instagram 'ਤੇ ਉਪਲਬਧ ਸੰਪਰਕ ਅੱਪਲੋਡਿੰਗ ਜਾਂ ਸੰਪਰਕ ਸਿੰਕਿੰਗ ਫ਼ੀਚਰ ("ਸੰਪਰਕ ਅੱਪਲੋਡਿੰਗ") ਰਾਹੀਂ ਤੁਹਾਡਾ ਨਾਂ, ਮੋਬਾਈਲ ਫ਼ੋਨ ਨੰਬਰ ਅਤੇ/ਜਾਂ ਤੁਹਾਡਾ ਈਮੇਲ ਪਤਾ ਪ੍ਰਾਪਤ ਹੁੰਦਾ ਹੈ, ਤਾਂ Meta Platforms, Inc. (“Meta”, “ਅਸੀਂ”, “ਸਾਡਾ” ਜਾਂ “ਸਾਨੂੰ”) ਇਸ 'ਤੇ ਪ੍ਰਕਿਰਿਆ ਕਰਦਾ ਹੈ। ਅਸੀਂ ਇਸ ਜਾਣਕਾਰੀ 'ਤੇ ਪ੍ਰਕਿਰਿਆ ਕਰਦੇ ਹਾਂ, ਭਾਵੇਂ ਤੁਸੀਂ Facebook, Messenger ਜਾਂ Instagram ਦੇ ਯੂਜ਼ਰ ਨਹੀਂ ਹੋ ਅਤੇ/ਜਾਂ ਸਾਡੇ ਨਾਲ ਤੁਹਾਡਾ ਕੋਈ ਅਕਾਊਂਟ ਨਹੀਂ ਹੈ (ਇੱਕ "ਨਾਨ-ਯੂਜ਼ਰ")।
ਸੰਪਰਕ ਅੱਪਲੋਡ ਕਰਨ ਅਤੇ ਇਸਦੇ ਕੰਮ ਕਰਨ ਦੇ ਤਰੀਕੇ ਬਾਰੇ
ਜਦੋਂ ਕੋਈ ਯੂਜ਼ਰ ਸੰਪਰਕ ਅੱਪਲੋਡਿੰਗ ਦੀ ਵਰਤੋਂ ਕਰਦਾ ਹੈ ਅਤੇ ਸਾਨੂੰ ਉਨ੍ਹਾਂ ਦੀ ਡਿਵਾਈਸ ਦੀ ਐਡਰੈੱਸ ਬੁੱਕ ਦੀ ਐਸਕੈਸ ਦਿੰਦਾ ਹੈ। ਅਸੀਂ ਰੋਜ਼ਾਨਾ ਆਪਣੇ ਸਰਵਰਾਂ 'ਤੇ ਉਨ੍ਹਾਂ ਦੀ ਐਡਰੈੱਸ ਬੁੱਕ ਵਿੱਚ ਨਾਂ, ਫ਼ੋਨ ਨੰਬਰ ਅਤੇ ਈਮੇਲ ਪਤੇ ਪ੍ਰਾਪਤ ਕਰਾਂਗੇ ਅਤੇ ਅੱਪਲੋਡ ਕਰਾਂਗੇ, ਜਿਸ ਵਿੱਚ Facebook, Messenger ਅਤੇ/ਜਾਂ Instagram ਦੇ ਯੂਜ਼ਰਾਂ ਅਤੇ ਹੋਰ ਸੰਪਰਕਾਂ ਦੇ ਸੰਪਰਕ ਸ਼ਾਮਲ ਹਨ, ਜੋ ਯੂਜ਼ਰ ਨਹੀਂ ਹਨ ਜਾਂ ਜਿਨ੍ਹਾਂ ਕੋਲ ਅਕਾਊਂਟ ਨਹੀਂ ਹੈ (ਜਿਵੇਂ ਕਿ, ਨਾਨ-ਯੂਜ਼ਰ)।
ਨਾਨ-ਯੂਜ਼ਰਾਂ ਬਾਰੇ ਕਿਹੜੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ
ਅਸੀਂ ਕਿਸੇ ਯੂਜ਼ਰ ਦੇ ਸੰਪਰਕਾਂ ਦਾ ਨਾਂ, ਮੋਬਾਈਲ ਫ਼ੋਨ ਨੰਬਰ ਅਤੇ/ਜਾਂ ਈਮੇਲ ਪਤਾ ਇਕੱਤਰ ਕਰਦੇ ਹਾਂ।
ਅਸੀਂ ਨਾਨ-ਯੂਜ਼ਰ ਦੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ
ਸੰਪਰਕ ਅੱਪਲੋਡਿੰਗ ਇੱਕ ਵਿਕਲਪਿਕ ਫ਼ੀਚਰ ਹੈ, ਜਿੱਥੇ ਯੂਜ਼ਰ ਆਪਣੀ ਡਿਵਾਈਸ ਦੀ ਐਡਰੈੱਸ ਬੁੱਕ ਨੂੰ Facebook, Messenger ਅਤੇ/ਜਾਂ Instagram 'ਤੇ ਅੱਪਲੋਡ ਕਰਨਾ ਚੁਣ ਸਕਦੇ ਹਨ। ਅਸੀਂ ਐਡਰੈੱਸ ਬੁੱਕ ਵਿੱਚ ਨਾਂ, ਫ਼ੋਨ ਨੰਬਰ ਅਤੇ/ਜਾਂ ਈਮੇਲ ਪਤਿਆਂ ਦੀ ਪ੍ਰਕਿਰਿਆ ਕਰਦੇ ਹਾਂ, ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕੀ ਕੋਈ ਵੀ ਨੰਬਰ ਜਾਂ ਈਮੇਲ ਪਤਾ ਯੂਜ਼ਰਾਂ ਦਾ ਨਹੀਂ ਹੈ। ਜੇ ਕਿਸੇ ਯੂਜ਼ਰ ਦਾ ਸੰਪਰਕ Facebook, Messenger ਅਤੇ/ਜਾਂ Instagram 'ਤੇ ਵੀ ਹੈ, ਤਾਂ ਅਸੀਂ ਇਸ ਸੰਪਰਕ ਨੂੰ Facebook 'ਤੇ Facebook ਯੂਜ਼ਰ ਦੇ ਤੁਹਾਡੇ ਜਾਣਕਾਰ ਲੋਕਾਂ ਵਿੱਚ ਫ੍ਰੈਂਡ ਰਿਕਵੈਸਟ ਭੇਜਣ ਲਈ ਜਾਂ Instagram 'ਤੇ ਫਾਲੋ ਕਰਨ ਲਈ ਸੁਝਾਏ ਗਏ ਅਕਾਊਂਟ ਵਜੋਂ ਸੁਝਾ ਸਕਦੇ ਹਾਂ। Facebook, Messenger ਅਤੇ/ਜਾਂ Instagram 'ਤੇ ਮੌਜੂਦ ਯੂਜ਼ਰ ਦੇ ਸੰਪਰਕ ਵਿੱਚ ਵੀ ਸਿਫ਼ਾਰਸ਼ ਕੀਤੇ ਲੋਕ ਅਤੇ ਚੀਜ਼ਾਂ ਹੋ ਸਕਦੀਆਂ ਹਨ, ਜੋ ਉਨ੍ਹਾਂ ਲਈ ਮਾਈਨੇ ਰੱਖਦੀਆਂ ਹਨ, ਤਾਂ ਜੋ ਅਸੀਂ ਉਨ੍ਹਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰ ਸਕੀਏ। ਯੂਜ਼ਰ ਨਾਨ-ਯੂਜ਼ਰ ਨੂੰ ਟੈਕਸਟ ਜਾਂ ਈਮੇਲ ਰਾਹੀਂ Facebook, Messenger ਅਤੇ/ਜਾਂ Instagram ਵਿੱਚ ਸ਼ਾਮਲ ਹੋਣ ਲਈ ਸੱਦਾ ਦੇ ਸਕਦੇ ਹਨ।
ਸੰਪਰਕ ਅੱਪਲੋਡਿੰਗ ਸਾਨੂੰ ਇੱਕ ਨਾਨ-ਯੂਜ਼ਰ ਦਾ ਸੁਝਾਅ ਦੇਣ ਦੀ ਵੀ ਇਜਾਜ਼ਤ ਦਿੰਦੀ ਹੈ, ਜੋ ਤੁਹਾਡੇ ਜਾਣਕਾਰ ਲੋਕਾਂ ਰਾਹੀਂ Facebook 'ਤੇ ਯੂਜ਼ਰ ਵਜੋਂ ਸ਼ਾਮਲ ਕਰਨ ਜਾਂ Instagram 'ਤੇ ਫਾਲੋ ਕਰਨ ਲਈ ਸੁਝਾਏ ਗਏ ਅਕਾਊਂਟ ਵਜੋਂ ਸ਼ਾਮਲ ਹੁੰਦਾ ਹੈ।
ਅੰਤ ਵਿੱਚ, ਅਸੀਂ Meta ਦੇ ਉਤਪਾਦਾਂ 'ਤੇ ਸੰਦੇਹਜਨਕ ਗਤੀਵਿਧੀ ਦੀ ਜਾਂਚ ਕਰਨ ਅਤੇ ਆਪਣੇ ਪਲੇਟਫ਼ਾਰਮ ਨੂੰ ਸੁਰੱਖਿਅਤ ਰੱਖਣ ਲਈ ਅੱਪਲੋਡ ਕੀਤੀਆਂ ਐਡਰੈੱਸ ਬੁੱਕਾਂ ਦੀ ਵਰਤੋਂ ਵੀ ਕਰਾਂਗੇ। ਅਸੀਂ Meta ਕੰਪਨੀ ਦੇ ਉਤਪਾਦਾਂ ਦੇ ਲੋਕਾਂ ਅਤੇ ਯੂਜ਼ਰਾਂ ਦੀ ਸਹੀ ਗਿਣਤੀ ਕਰਨ ਲਈ ਅੱਪਲੋਡ ਕੀਤੀਆਂ ਐਡਰੈੱਸ ਬੁੱਕਾਂ ਦੀ ਵਰਤੋਂ ਕਰ ਕੇ ਵਪਾਰਕ ਸਮਝ ਅਤੇ ਵਿਸ਼ਲੇਸ਼ਣ ਵੀ ਕਰਦੇ ਹਾਂ।
Meta ਸਾਡੇ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ, ਬੁਨਿਆਦੀ ਢਾਂਚਾ, ਸਿਸਟਮ ਅਤੇ ਤਕਨਾਲੋਜੀ ਨੂੰ ਹੋਰ Meta ਕੰਪਨੀਆਂ ਨਾਲ ਸਾਂਝਾ ਕਰਦਾ ਹੈ। ਅਸੀਂ ਸੰਪਰਕ ਆਯਾਤ ਕਰਨ ਦਾ ਫ਼ੀਚਰ ਪ੍ਰਦਾਨ ਕਰਨ ਦੇ ਯੋਗ ਹੋਣ ਲਈ ਅਤੇ ਉੱਪਰ ਦੱਸੇ ਗਏ ਉਦੇਸ਼ਾਂ ਲਈ ਨਾਨ-ਯੂਜ਼ਰ ਦਾ ਡੇਟਾ ਦੂਜੀਆਂ Meta ਕੰਪਨੀਆਂ ਨਾਲ ਸਾਂਝਾ ਕਰਦੇ ਹਾਂ।
ਅਸੀਂ ਯੂਜ਼ਰਾਂ ਨੂੰ ਸੰਪਰਕ ਆਯਾਤ ਕਰਨ ਦਾ ਫ਼ੀਚਰ ਪ੍ਰਦਾਨ ਕਰਨ ਅਤੇ ਉੱਪਰ ਦੱਸੇ ਗਏ ਉਦੇਸ਼ਾਂ ਲਈ ਨਾਨ-ਯੂਜ਼ਰ ਦੀ ਨਿੱਜੀ ਜਾਣਕਾਰੀ ਨੂੰ ਜਿੰਨਾ ਚਿਰ ਲੋੜ ਹੋਵੇ, ਬਰਕਰਾਰ ਰੱਖਦੇ ਹਾਂ। ਕੁਝ ਮਾਮਲਿਆਂ ਵਿੱਚ, ਸਾਨੂੰ ਤੁਹਾਡੀ ਸੰਪਰਕ ਜਾਣਕਾਰੀ ਨੂੰ ਤੁਹਾਡੇ ਵੱਲੋਂ ਇਸਨੂੰ ਮਿਟਾਉਣ ਲਈ ਕਹਿਣ ਤੋਂ ਬਾਅਦ ਵੀ ਲੰਬੇ ਸਮੇਂ ਲਈ ਰੱਖਣ ਦੀ ਲੋੜ ਹੁੰਦੀ ਹੈ। ਇਸ ਵਿੱਚ ਕਨੂੰਨੀ ਕਾਰਨਾਂ ਕਰ ਕੇ ਸ਼ਾਮਲ ਹਨ ਜਿਵੇਂ ਕਿ ਕਿਸੇ ਕਨੂੰਨੀ ਬੇਨਤੀ ਦਾ ਜਵਾਬ ਦੇਣਾ ਜਾਂ ਲਾਗੂ ਕਨੂੰਨ ਦੀ ਪਾਲਣਾ ਕਰਨਾ, ਨਿਯਾਮਕ ਜਾਂ ਮੁਕੱਦਮੇ ਦੇ ਮਾਮਲਿਆਂ ਲਈ, ਨੁਕਸਾਨ ਨੂੰ ਰੋਕਣ ਲਈ ਜਾਂ ਸੁਰੱਖਿਆ, ਰੱਖਿਆ ਅਤੇ ਅਖੰਡਤਾ ਦੇ ਉਦੇਸ਼ਾਂ ਲਈ। ਸਾਨੂੰ ਇਸਨੂੰ ਕਿੰਨਾ ਸਮਾਂ ਰੱਖਣ ਦੀ ਲੋੜ ਹੈ, ਇਹ ਖਾਸ ਕਾਰਨ 'ਤੇ ਨਿਰਭਰ ਕਰੇਗਾ।
ਨਾਨ-ਯੂਜ਼ਰ ਆਪਣੇ ਡੇਟਾ ਵਿਸ਼ਾ ਅਧਿਕਾਰਾਂ ਦੀ ਵਰਤੋਂ ਕਿਵੇਂ ਕਰਦੇ ਹਨ
ਅਸੀਂ ਨਾਨ-ਯੂਜ਼ਰ ਨੂੰ ਲਾਗੂ ਕਨੂੰਨਾਂ ਦੇ ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਯੋਗਤਾ ਪ੍ਰਦਾਨ ਕਰਦੇ ਹਾਂ। ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਲਈ, ਹੇਠਾਂ ਦਿੱਤੀ ਸੰਪਰਕ ਜਾਣਕਾਰੀ ਦੀ ਵਰਤੋਂ ਕਰ ਕੇ ਸਾਡੇ ਨਾਲ ਸੰਪਰਕ ਕਰੋ।
ਤੁਸੀਂ ਇਸ ਬਾਰੇ ਹੋਰ ਜਾਣ ਸਕਦੇ ਹੋ ਕਿ ਗੋਪਨੀਯਤਾ Facebook 'ਤੇ ਅਤੇ Instagram 'ਤੇ ਅਤੇ Facebook ਮਦਦ ਕੇਂਦਰ ਵਿੱਚ ਕਿਵੇਂ ਕੰਮ ਕਰਦੀ ਹੈ।
ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਉਨ੍ਹਾਂ ਦੀ ਵਿਅਕਤੀਗਤ ਜਾਣਕਾਰੀ ਦੀ ਕਾਰਵਾਈ ਕਰਨ ਦੇ ਤਰੀਕੇ ਬਾਰੇ ਨਾਨ-ਯੂਜ਼ਰ ਦੀ ਕਿਸੇ ਵੀ ਪੁੱਛਗਿੱਛ ਨੂੰ ਹੱਲ ਕਰ ਸਕਦੇ ਹਾਂ। ਕੁਝ ਦੇਸ਼ਾਂ ਵਿੱਚ, ਤੁਸੀਂ Meta Platforms, Inc. ਦੇ ਡੇਟਾ ਰੱਖਿਆ ਆਫ਼ਿਸਰ ਨਾਲ ਵੀ ਸੰਪਰਕ ਕਰਨ ਦੇ ਯੋਗ ਹੋ ਸਕਦੇ ਹੋ ਅਤੇ ਤੁਹਾਡੀ ਨਿਆ ਵਿਵਸਥਾ ਦੇ ਆਧਾਰ 'ਤੇ ਤੁਸੀਂ ਸਿੱਧਾ ਆਪਣੇ ਸਥਾਨਕ ਡੇਟਾ ਰੱਖਿਆ ਅਥਾਰਿਟੀ (“DPA”) ਨਾਲ ਵੀ ਸੰਪਰਕ ਕਰ ਸਕਦੇ ਹੋ।
ਜੇ ਤੁਹਾਡੇ ਕੋਲ ਆਪਣੇ ਅਧਿਕਾਰਾਂ ਬਾਰੇ ਕੋਈ ਸਵਾਲ ਹੈ, ਤਾਂ ਇੱਥੇ ਕਲਿੱਕ ਕਰੋ।
ਅਸੀਂ ਜਾਣਕਾਰੀ ਕਿਵੇਂ ਟ੍ਰਾਂਸਫਰ ਕਰਦੇ ਹਾਂ
ਅਸੀਂ ਦੁਨੀਆ ਭਰ ਵਿੱਚ ਜੋ ਜਾਣਕਾਰੀ ਇਕੱਤਰ ਕਰਦੇ ਹਾਂ,ਉਸਨੂੰ ਆਪਣੇ ਆਫ਼ਿਸਾਂ ਅਤੇ ਡੇਟਾ ਕੇਂਦਰਾਂ ਵਿੱਚ, ਅਤੇ ਬਾਹਰ ਸਾਡੇ ਪਾਰਟਨਰਾਂ, ਸੇਵਾ ਪ੍ਰਦਾਨਕਾਂ ਅਤੇ ਵਿਕਰੇਤਾਵਾਂ ਨਾਲ ਸਾਂਝਾ ਕਰਦੇ ਹਾਂ। ਕਿਉਂਕਿ Meta ਗਲੋਬਲ ਹੈ, ਦੁਨੀਆ ਭਰ ਦੇ ਯੂਜ਼ਰਾਂ, ਪਾਰਟਨਰਾਂ ਅਤੇ ਕਰਮਚਾਰੀਆਂ ਦੇ ਨਾਲ, ਕਈ ਕਾਰਨਾਂ ਕਰਕੇ ਟ੍ਰਾਂਸਫਰ ਜ਼ਰੂਰੀ ਹਨ, ਜਿਸ ਵਿੱਚ ਇਸ ਡੇਟਾ ਨੋਟਿਸ ਵਿੱਚ ਦੱਸੀਆਂ ਗਈਆਂ ਸੇਵਾਵਾਂ ਨੂੰ ਚਲਾਉਣ ਅਤੇ ਪ੍ਰਦਾਨ ਕਰਨ ਲਈ ਵੀ ਸ਼ਾਮਲ ਹੈ।
ਨਾਨ-ਯੂਜ਼ਰ ਦੀ ਜਾਣਕਾਰੀ ਇੱਥੇ ਟ੍ਰਾਂਸਫਰ, ਟ੍ਰਾਂਸਮਿਟ, ਸਟੋਰ ਅਤੇ ਪ੍ਰਕਿਰਿਆ ਕੀਤੀ ਜਾਵੇਗੀ:
- ਜਿੱਥੇ ਸਾਡੇ ਕੋਲ ਬੁਨਿਆਦੀ ਢਾਂਚਾ ਜਾਂ ਡੇਟਾ ਕੇਂਦਰ ਹਨ, ਉਨ੍ਹਾਂ ਥਾਵਾਂ ਵਿੱਚ ਹੋਰਾਂ ਸਮੇਤ ਅਮਰੀਕਾ, ਆਇਰਲੈਂਡ, ਡੈਨਮਾਰਕ ਅਤੇ ਸਵੀਡਨ ਸ਼ਾਮਲ ਹਨ
- ਦੇਸ਼ ਜਿੱਥੇ Meta ਦੇ ਉਤਪਾਦ ਉਪਲਬਧ ਹਨ
- ਡੇਟਾ ਨੋਟਿਸ ਵਿੱਚ ਦਰਸਾਏ ਉਦੇਸ਼ਾਂ ਦੇ ਲਈ ਹੋਰ ਦੇਸ਼ ਜਿੱਥੇ ਸਾਡੇ ਪਾਰਟਨਰ, ਸੇਵਾ ਪ੍ਰਦਾਨਕ ਅਤੇ ਵਿਕਰੇਤਾ ਤੁਹਾਡੇ ਰਿਹਾਇਸ਼ ਦੇ ਦੇਸ਼ ਤੋਂ ਬਾਹਰ ਸਥਿਤ ਹਨ।
ਅਸੀਂ ਅੰਤਰਰਾਸ਼ਟਰੀ ਡੇਟਾ ਟ੍ਰਾਂਸਫਰ ਵਾਸਤੇ ਢੁੱਕਵੀਂ ਵਿਧੀ ‘ਤੇ ਨਿਰਭਰ ਕਰਦੇ ਹਾਂ। ਉਦਾਹਰਨ ਦੇ ਲਈ, ਜਾਣਕਾਰੀ ਲਈ ਅਸੀਂ ਇਕੱਤਰ ਕਰਦੇ ਹਾਂ:
- ਅਸੀਂ ਯੂਰਪੀਅਨ ਕਮਿਸ਼ਨ ਅਤੇ ਹੋਰ ਪ੍ਰਸੰਗਿਕ ਅਥਾਰਟੀਆਂ ਵੱਲੋਂ ਮਨਜ਼ੂਰਸ਼ੁਦਾ ਮਿਆਰੀ ਇਕਰਾਰਨਾਮੇ ਦੀਆਂ ਧਾਰਾਵਾਂ ਦੀ ਵਰਤੋਂ ਕਰਦੇ ਹਾਂ।
- ਅਸੀਂ ਯੂਰਪੀਅਨ ਕਮਿਸ਼ਨ ਅਤੇ ਹੋਰ ਪ੍ਰਸੰਗਿਕ ਅਥਾਰਟੀਆਂ ਦੇ ਨਿਰਧਾਰਨ ‘ਤੇ ਭਰੋਸਾ ਕਰਦੇ ਹਾਂ ਕਿ ਕੀ ਦੂਜੇ ਦੇਸ਼ਾਂ ਦੇ ਕੋਲ ਡੇਟਾ ਸੁਰੱਖਿਆ ਦੇ ਉਚਿਤ ਪੱਧਰ ਹਨ।
- ਅਸੀਂ ਲਾਗੂ ਕਨੂੰਨਾਂ ਦੇ ਅਧੀਨ ਬਰਾਬਰ ਦੀਆਂ ਵਿਧੀਆਂ ਦੀ ਵਰਤੋਂ ਕਰਦੇ ਹਾਂ, ਜੋ ਅਮਰੀਕਾ ਅਤੇ ਹੋਰ ਪ੍ਰਸੰਗਿਕ ਦੇਸ਼ਾਂ ਵਿੱਚ ਡੇਟਾ ਟ੍ਰਾਂਸਫਰ ਕਰਨ ‘ਤੇ ਲਾਗੂ ਹੁੰਦੇ ਹਨ।
ਸਾਡੇ ਨਾਲ ਸੰਪਰਕ ਕਰੋ
ਜੇ ਤੁਹਾਡੇ ਕੋਲ ਇਸ ਨੋਟਿਸ ਬਾਰੇ ਕੋਈ ਸਵਾਲ ਹੈ ਜਾਂ ਤੁਹਾਡੀ ਜਾਣਕਾਰੀ ਸੰਬੰਧੀ ਸਵਾਲ, ਸ਼ਿਕਾਇਤਾਂ ਜਾਂ ਬੇਨਤੀਆਂ ਹਨ, ਤਾਂ ਕਿਰਪਾ ਕਰਕੇ ਇਸ ਫਾਰਮ ਦੀ ਵਰਤੋਂ ਕਰੋ।
ਇਸ ਤੋਂ ਇਲਾਵਾ, ਜੇ ਤੁਹਾਡੇ ਕੋਲ ਫ਼ਾਰਮ ਦੀ ਐਕਸੈਸ ਨਹੀਂ ਹੈ, ਤਾਂ ਤੁਸੀਂ ਸਾਨੂੰ ਹੇਠਾਂ ਦਿੱਤੇ ਪਤੇ 'ਤੇ ਵੀ ਲਿਖ ਸਕਦੇ ਹੋ:
Meta Platforms, Inc.
ATTN: Privacy Operations
1601 Willow Road
Menlo Park, CA 94025
Related Articles
Related Articles
Other ways to get help
Chat with Meta AI support assistant
Resolve issues, make changes and get support in real time

